Basic Information
ਮੇਰਾ ਨਾਮ ਅਰਸਦੀਪ ਕੌਰ ਹੈ। ਮੈਂ ਨੌਵੀਂ ਜਮਾਤ ਵਿੱਚ ਪੜ੍ਹਦੀ ਹਾਂ। ਮੇਰੇ ਪਿਤਾ ਦਾ ਨਾਮ ਕਰਮਜੀਤ ਸਿੰਘ ਹੈ। ਮੇਰੀ ਮਾਤਾ ਦਾ ਨਾਮ ਰਾਜਦੀਪ ਕੌਰ ਹੈ। ਮੈਨੂੰ ਕਵਿਤਾਵਾਂ ਲਿਖਣਾ ਬਹੁਤ ਪਸੰਦ ਹੈ ਅਤੇ ਜਦੋ ਵੀ ਮੇਰੇ ਕੋਲ ਸਮਾਂ ਹੁੰਦਾ ਹੈ, ਉਸ ਸਮੇਂ ਮੈਂ ਕਵਿਤਾਵਾਂ ਜਰੂਰ ਲਿਖਦੀ ਹਾਂ। ਮੈਨੂੰ ਸੰਗੀਤ ਸੁਣਨਾਂ ਵੀ ਪਸੰਦ ਹੈ। ਮੈਂ ਇਹ ਸਾਰੀਆਂ ਕਵਿਤਾਵਾਂ ਆਪਣੀ ਸੋਚ ਅਨੁਸਾਰ ਲਿਖੀਆਂ ਹਨ। ਮੈਨੂੰ ਕਿਤਾਬਾਂ ਪੜ੍ਹਨ ਦਾ ਵੀ ਸ਼ੌਂਕ ਹੈ। ਜਦੋ ਵੀ ਮੇਰੇ ਮਨ ਵਿੱਚ ਕੋਈ ਵਿਚਾਰ ਆਉਂਦਾ ਹੈ ਤਾਂ ਮੈਂ ਉਸ ਵਿਚਾਰ ਤੇ ਆਪਣੀ ਕਵਿਤਾ ਲਿਖਦੀ ਹਾਂ ਤਾਂ ਕਿ ਮੈਂ ਆਪਣੇ ਵਿਚਾਰ ਸਾਂਭ ਕੇ ਰੱਖ ਸਕਾਂ।