LAFAZ KHUSHI DE
-
TypePrint
- CategoryNon-Academic
- Sub CategoryFiction
- StreamPoetry-Fiction
ਵਿਦਿਆਰਥਣ ਖੁਸ਼ਪ੍ਰੀਤ ਕੌਰ ਦਾ ਕਾਵਿ ਸੰਗ੍ਰਹਿ 'ਲਫ਼ਜ਼ ਖੁਸ਼ੀ ਦੇ' ਦਾ ਮੁੱਖ ਬੰਦ ਲਿਖਦਿਆਂ ਮੈਨੂੰ ਬੇ-ਹੱਦ ਹੀ ਖੁਸ਼ੀ ਹੋ ਰਹੀ ਹੈ ਤੇ ਮੈਂ ਵਿਦਿਆਰਥਣ ਖੁਸ਼ਪ੍ਰੀਤ ਕੌਰ ਨੂੰ ਉਸਦੇ ਕਾਵਿ ਸੰਗ੍ਰਹਿ ਲਈ ਮੁਬਾਰਕਬਾਦ ਦਿੰਦਾ ਹਾਂ ।
ਕਾਵਿ ਸੰਗ੍ਰਹਿ 'ਲਫ਼ਜ਼ ਖੁਸ਼ੀ ਦੇ' ਵਿਚ ਵਿਦਿਆਰਥਣ ਨੇ ਬਹੁਤ ਹੀ ਸੰਵੇਦਨਸ਼ੀਲਤਾ ਨਾਲ ਜ਼ਿੰਦਗੀ ਭਰ ਨਿਭਣ ਵਾਲੇ ਅਟੁੱਟ ਰਿਸ਼ਤਿਆ ਨੂੰ ਚਿਤਰਿਆ ਹੈ । ਕਵਿੱਤਰੀ ਦਾ ਰਚਨਾਤਮਕ ਕਾਰਜ ਇਸ ਪ੍ਰਕਾਰ ਦਾ ਹੈ ਕਿ ਉਹ ਆਪਣੇ ਸੁਪਨਿਆਂ ਪ੍ਰਤੀ ਭਾਵੁਕਤਾ ਦੇ ਵਹਿਣ ਵਿਚ ਇਸ ਤਰ੍ਹਾਂ ਵਹਿ ਜਾਂਦੀ ਹੈ ਕਿ ਇਨ੍ਹਾਂ ਰਿਸ਼ਤਿਆ ਵਿੱਚ ਹੀ ਰੱਬ ਦੀ ਹੋਂਦ ਨੂੰ ਵੇਖਦੀ ਹੈ ਅਤੇ ਰੱਬ ਦੀ ਅਸਲ ਹੋਂਦ ਨੂੰ ਲਾਂਭੇ ਕਰਦੀ ਨਜ਼ਰ ਆਉਂਦੀ ਹੈ ।
ਕਵਿੱਤਰੀ ਦਾ ਇਹ ਰਚਨਾਤਮਕ ਕਾਰਜ਼ ਮੌਲਿਕ ਹੈ ਤੇ ਉਸਦਾ ਇਹ ਕਾਰਜ਼ ਸਕੂਲੀ ਜ਼ਿੰਦਗੀ ਦੇ ਨਾਲ ਨਾਲ ਚਲਦਿਆਂ ਪੂਰਾ ਕੀਤਾ ਗਿਆ ਹੈ ਜੋ ਕਿ ਇਸਦੇ ਆਉਣ ਵਾਲੇ ਭਵਿੱਖ ਲਈ ਕਾਬਿਲ-ਏ-ਤਾਰੀਫ਼ ਤੇ ਕਬਿਲ-ਏ-ਗੌਰ ਹੈ। 21ਵੀਂ ਸਦੀ ਵਿਚ ਅਤੇ ਰੁਝੇਵਿਆਂ ਭਰੀ ਜ਼ਿੰਦਗੀ ਅਤੇ ਸੋਸ਼ਲ ਮੀਡੀਆ ਦੇ ਦੌਰ ਚੋਂ ਜਿੱਥੇ ਜਿਆਦਾਤਰ ਸਕੂਲੀ ਜ਼ਿੰਦਗੀ ਨੂੰ ਹੰਢਾਉਂਦੇ ਵਿਦਿਆਰਥੀ ਕੁਰਾਹੇ ਪੈ ਜਾਂਦੇ ਹਨ । ਪਰ ਵਿਦਿਆਰਥਣ ਦੀ ਵਿਲੱਖਣਤਾ ਹੀ ਇਸ ਕੰਮ ਵਿਚ ਹੈ ਕਿ ਉਨਾਂ ਸਾਰਿਆਂ ਕੁਰਾਹਿਆਂ ਨੂੰ ਪਛਾੜਦੀ ਹੋਈ ਆਪਣੀ ਜ਼ਿੰਦਗੀ ਦੀ ਮੰਜ਼ਿਲ ਸਰ ਕਰਨ ਵੱਲ ਉਸਦਾ ਪੁੱਟਿਆ ਪਲੇਠਾ ਕਦਮ ਅਤਿ ਪ੍ਰਸ਼ੰਸਾ ਯੋਗ ਹੈ । ਸੋ ਆਖਿਰ ਵਿਚ ਮੈਂ ਇੱਕ ਵਾਰ ਫ਼ਿਰ ਵਿਦਿਆਰਥਣ ਖੁਸ਼ਪ੍ਰੀਤ ਕੌਰ ਨੂੰ ਉਸਦੇ ਇਸ ਕਾਵਿ ਸੰਗ੍ਰਹਿ 'ਲਫ਼ਜ਼ ਖੁਸ਼ੀ ਦੇ' ਲਈ ਮੁਬਾਰਕਬਾਦ ਦਿੰਦਾ ਹੋਇਆ ਉਸਦੇ ਭਵਿੱਖ ਲਈ ਇਹ ਕਾਮਨਾ ਕਰਦਾ ਹਾਂ ਕਿ ਖੁਸ਼ਪ੍ਰੀਤ ਕੌਰ ਪੰਜਾਬੀ ਸਾਹਿਤ ਦੇ ਖੇਤਰ ਵਿਚ ਚੋਖਾ ਨਾਮਣਾ ਖੱਟੇ ਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਇਸੇ ਤਰ੍ਹਾਂ ਬਰਕਰਾਰ ਰੱਖੇ ।
**Note: IIP Store is the best place to buy books published by Iterative International Publishers. Price at IIP Store is always less than Amazon, Amazon Kindle, and Flipkart.
COMMENTS
No Review found for book with Book title. LAFAZ KHUSHI DE